Breaking News LIVE: ਦੇਸ਼ 'ਚ ਮੁੜ ਲੱਗੇਗਾ ਲੌਕਡਾਊਨ, ਕੋਰੋਨਾ ਨੂੰ ਹਰਾਉਣ ਲਈ 15 ਦਿਨ ਦੀ ਤਾਲਾਬੰਦੀ ਜ਼ਰੂਰੀ

coronavirus

 

 ਕੋਰੋਨਾ ਦਾ ਕਹਿਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤੀ ਹੋਰ ਵਧਾ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਪੰਜਾਬ ਵਿੱਚ 15 ਮਈ ਤੱਕ ਪਾਬੰਦੀਆਂ ਹੋਰ ਸਖਤ ਕਰ ਦਿੱਤੀਆਂ ਹਨ। ਇਨ੍ਹਾਂ ਪਾਬੰਦੀਆਂ ਨੂੰ ਮਿੰਨੀ ਲੌਕਡਾਊਨ ਕਿਹਾ ਜਾ ਰਿਹਾ ਹੈ।

ਚੋਣਾਂ ਖ਼ਤਮ ਹੁੰਦਿਆਂ ਹੀ ਦੇਸ਼ 'ਚ ਲੌਕਡਾਊਨ ਦੀ ਤਿਆਰੀ! ਦੋ ਸੂਬਿਆਂ ਨੇ ਪਹਿਲਾਂ ਹੀ ਕਰ ਦਿੱਤਾ ਐਲਾਨ

ਪਿਛਲੇ ਪੰਜ ਹਫ਼ਤਿਆਂ ਤੋਂ ਦੇਸ਼ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਤੇਜ਼ੀ ਨਾਲ ਫੈਲ ਰਹੇ ਕੋਰੋਨਾ ਨੇ ਹੁਣ ਤਕ ਜ਼ਿਆਦਾਤਰ ਰਾਜਾਂ ਨੂੰ ਆਪਣੇ ਘੇਰੇ 'ਚ ਲੈ ਲਿਆ ਹੈ। 12 ਰਾਜਾਂ ਵਿੱਚ ਲਾਗ ਦੀ ਸਥਿਤੀ ਸਭ ਤੋਂ ਗੰਭੀਰ ਹੈ। ਸਿਹਤ ਮੰਤਰਾਲੇ ਦੇ ਅਨੁਸਾਰ 150 ਜ਼ਿਲ੍ਹਿਆਂ ਵਿੱਚ ਸੰਕਰਮਣ ਦੀ ਦਰ 15 ਪ੍ਰਤੀਸ਼ਤ ਤੋਂ ਵੱਧ ਹੈ। ਜਦਕਿ 250 ਜ਼ਿਲ੍ਹਿਆਂ ਵਿੱਚ ਲਾਗ ਦੀ ਦਰ 10 ਤੋਂ 15 ਪ੍ਰਤੀਸ਼ਤ ਦੇ ਵਿਚਕਾਰ ਹੈ। ਇਸ ਲਈ, ਇਨ੍ਹਾਂ ਖੇਤਰਾਂ 'ਚ ਸਖਤ ਤਾਲਾਬੰਦੀ ਦੀ ਜ਼ਰੂਰਤ ਹੈ।

ਦੇਸ਼ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੇ ਉੱਤਰ ਪ੍ਰਦੇਸ਼ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਦੇ ਨਤੀਜੇ ਵੀ ਬੀਤੇ ਦਿਨੀਂ ਸਾਹਮਣੇ ਆ ਚੁੱਕੇ ਹਨ। ਨਤੀਜਿਆਂ ਦੇ ਐਲਾਨ ਤੋਂ ਬਾਅਦ ਦੇਸ਼ ਹੁਣ ਤਾਲਾਬੰਦੀ ਵੱਲ ਵਧ ਰਿਹਾ ਹੈ। ਐਤਵਾਰ ਨੂੰ ਨੈਸ਼ਨਲ ਟਾਸਕ ਫੋਰਸ ਨੇ ਦੁਬਾਰਾ ਦੋ ਹਫਤਿਆਂ ਲਈ ਰਾਸ਼ਟਰੀ ਤਾਲਾਬੰਦੀ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਹਰਿਆਣਾ, ਓਡੀਸ਼ਾ ਸਮੇਤ ਕੁਝ ਰਾਜਾਂ ਨੇ ਵੀ ਤਾਲਾਬੰਦੀ ਦਾ ਐਲਾਨ ਕੀਤਾ ਹੈ।

 
Lockdown

ਲੌਕਡਾਊਨ ਲਾਉਣ 'ਤੇ ਵੀ ਵਿਚਾਰ ਕਰਨ

ਸੁਪਰੀਮ ਕੋਰਟ ਨੇ ਕਿਹਾ-ਮਹਾਮਾਰੀ ਦੀ ਦੂਜੀ ਲਹਿਰ 'ਚ ਇਨਫੈਕਸ਼ਨ ਦੇ ਨਿਰੰਤਰ ਵਾਧੇ ਨੂੰ ਦੇਖਦਿਆਂ ਅਸੀਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਹੁਕਮ ਦਿੰਦੇ ਹਾਂ ਕਿ ਉਹ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਤੇ ਖਤਮ ਕਰਨ ਦੇ ਹੱਲ ਵੱਲ ਧਿਆਨ ਦੇਣ। ਹੁਕਮ 'ਚ ਇਹ ਵੀ ਕਿਹਾ ਗਿਆ ਕਿ ਕੇਂਦਰ ਤੇ ਸੂਬਾ ਸਰਕਾਰਂ ਸਮੂਹਿਕ ਪ੍ਰੋਗਰਾਮਾਂ ਤੇ ਸੁਪਰ ਸਪ੍ਰੈਡਰ ਘਟਨਾਵਾਂ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰਨ।  ਦੂਜੀ ਲਹਿਰ ਦੀ ਤੀਬਰਤਾ ਦੇ ਮੱਦੇਨਜ਼ਰ ਜਨਹਿਤ 'ਚ ਉਹ ਲੌਕਡਾਊਨ ਲਾਉਣ 'ਤੇ ਵੀ ਵਿਚਾਰ ਕਰ ਸਕਦੇ ਹਨ। ਕੋਰਟ ਨੇ ਇਹ ਵੀ ਕਿਹਾ ਕਿ ਲੌਕਡਾਊਨ ਦੌਰਾਨ ਕਮਜ਼ੋਰ ਵਰਗ ਦੀ ਸੁਰੱਖਿਆ ਲਈ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ਸੁਪਰੀਮ ਕੋਰਟ ਨੇ ਕਿਹਾ-ਮਹਾਮਾਰੀ ਦੀ ਦੂਜੀ ਲਹਿਰ 'ਚ ਇਨਫੈਕਸ਼ਨ ਦੇ ਨਿਰੰਤਰ ਵਾਧੇ ਨੂੰ ਦੇਖਦਿਆਂ ਅਸੀਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਹੁਕਮ ਦਿੰਦੇ ਹਾਂ ਕਿ ਉਹ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਤੇ ਖਤਮ ਕਰਨ ਦੇ ਹੱਲ ਵੱਲ ਧਿਆਨ ਦੇਣ।.

 

 

Breaking News LIVE: ਦੇਸ਼ 'ਚ ਮੁੜ ਲੱਗੇਗਾ ਲੌਕਡਾਊਨ, ਕੋਰੋਨਾ ਨੂੰ ਹਰਾਉਣ ਲਈ 15 ਦਿਨ ਦੀ ਤਾਲਾਬੰਦੀ ਜ਼ਰੂਰੀ Breaking News LIVE: ਦੇਸ਼ 'ਚ ਮੁੜ ਲੱਗੇਗਾ ਲੌਕਡਾਊਨ, ਕੋਰੋਨਾ ਨੂੰ ਹਰਾਉਣ ਲਈ 15 ਦਿਨ ਦੀ ਤਾਲਾਬੰਦੀ ਜ਼ਰੂਰੀ Reviewed by Admin on May 02, 2021 Rating: 5

No comments:

Powered by Blogger.